ਅੱਖਰਾਂ ਵਿਚ ਸਮੁੰਦਰ ਰੱਖਾਂ,ਮੈਂ ਇਕਬਾਲ ਪੰਜਾਬੀ ਦਾ
ਝੱਖੜਾਂ ਦੇ ਵਿਚ ਰੱਖ ਦਿੱਤਾ ਏ,ਦੀਵਾ ਬਾਲ ਪੰਜਾਬੀ ਦਾ
ਲੋਕੀ ਮੰਗ ਮੰਗਾ ਕੇ ਆਪਣਾ,ਬੋਹਲ ਬਣਾ ਕੇ ਬਹਿ ਗਏ ਨੇ
ਅਸਾਂ ਤਾਂ ਮਿੱਟੀ ਕਰ ਦਿੱਤਾ ਏ,ਸੋਨਾ ਗਾਲ ਪੰਜਾਬੀ ਦਾ
ਜਿਹੜੇ ਆਖਣ ਵਿਚ ਪੰਜਾਬੀ,ਵੁਸਅਤ ਨਹੀਂ ਤਹਿਜ਼ੀਬ ਨਹੀਂ
ਪੜ੍ਹ ਕੇ ਵੇਖਣ ਵਾਰਸ, ਬੁੱਲ੍ਹਾ,ਬਾਹੂ, ਲਾਲ ਪੰਜਾਬੀ ਦਾ
#Punjab